ਮੈਂ ਮੇਰੀ ਕਹਾਣੀ ਦਾ, ਇਕਲੌਤਾ ਪਾਤਰ 
ਮੈਂ ਆਪੇ ਲਿਖਾਂ, ਆਪ ਖਾਤਰ 
ਮੈਂ ਹੀ ਮੇਰਾ ਸ਼ੈਹਨਸ਼ਾ, ਮੈਂ ਹੀ ਮੇਰਾ ਵਜ਼ੀਰ 
ਮੈਂ ਹੀ ਮੇਰੀ ਪਰਜਾ,  ਰਾਈ ਮਾਤਰ 

ਦਿਲ ਬਰਖਲਾਫ਼ ਤੇਰੇ, ਜ਼ਹਿਨ ਬੇਬੱਸ
ਸ਼ਾਂਤ ਹੋ ਜਾਵਾਂ, ਕੋਈ ਹੱਲ ਤਾਂ ਦੱਸ
ਰੰਗਾਂ ਚ ਰੰਗ ਨਾ, ਘੂਕ ਕਾਲੇ
ਚੁੱਪ ਵਿਚ ਨਾਸ, ਵਜ੍ਹਾ ਏ ਖਾਸ
ਜਿਉਂਦਾ ਹੋ ਜਾਵਾਂ, ਕੋਈ ਵੱਲ ਤਾਂ ਦੱਸ

ਨਹੀਂ ਲੱਭਣੇ ਲਾਲ ਗਵਾਚੇ
ਮਿੱਟੀ ਨਾ ਫਰੋਲ ਜੋਗੀਆ (ਅ)
ਇਹਨਾਂ ਮਾਰੂਥਲਾਂ ਨਹੀਂ ਰੱਜਣਾ ਪੀ ਪੀ ਹੰਜੂ ਤੇਰੇ
ਇਉਂ ਘੜਾ ਮੋਤੀਆਂ ਦਾ ਨਾ ਡੋਲ੍ਹ ਜੋਗੀਆ
ਕਿਹਦੀ ਪੈੜ ਚ' ਪੈਰ ਮਿਲਾਉਂਦਾ ਫਿਰਦੈਂ
ਕਿਉਂ ਦਿਲ ਨਾਲ ਵੈਰ ਕਮਾਉਂਦਾ ਫਿਰਦੈਂ
ਕਿਹੜੇ ਦੱਬੇ ਰਾਜ਼ ਦਿਲ ਅੰਦਰ
ਕੁਜ ਤਾਂ ਮੂੰਹੋ ਬੋਲ ਜੋਗੀਆ
 ਨਹੀਂ ਲੱਭਣੇ ਲਾਲ ਗਵਾਚੇ
ਮਿੱਟੀ ਨਾ ਫਰੋਲ ਜੋਗੀਆ

ਦਿਲ ਕੋਈ ਪਸੀਜ ਕੇ ਲੈ ਗਿਆ
ਰੂਹ ਅੱਖ ਮੀਚ ਕੇ ਲੈ ਗਿਆ
ਅਪਾਹਜ ਹੋਸ਼ ਦਾ ਜ਼ੋਰ ਨਾ ਚਲਿਆ
ਮਨ ਕੋਈ ਬਾਹੋਂ ਫੜ੍ਹ ਘੜੀਸ ਕੇ ਲੈ ਗਿਆ |

ਅਸੀਮ ਵਿਚ ਮਿਲ ਜਾਵਾਂਗਾ ਤੈਨੂੰ ਮਿਲ ਕੇ
ਚੁੱਪ ਹੋ ਜਾਵਾਂਗਾ ਤੈਨੂੰ ਮਿਲਣ  ਮਗਰੋਂ
ਮੁਹੱਬਤ ਦੀ ਤਪਸ਼ ਖਾਵਾਂਗਾ ਦੂਰ ਬਹਿ ਕੇ
ਮੈਂ ਮੈਲਾ ਨਹੀਂ ਹੋਣਾ ਚਹੁੰਦਾ ਖਿਲਣ ਮਗਰੋਂ !!   

ਮੈਂ ਦੇਖੂੰ ਤੁਜੇ ਤੋ ਡਰ ਹੈ ਮੁਜੇ
ਕਹੀਂ ਤੁਮ ਗ਼ਜ਼ਲ ਨਾ ਹੋ ਜਾਓ
ਮੁਜੇ ਡਰ ਹੈ ਮੈਂ ਚਾਹਨੇ ਲਗੂੰ ਨਾ ਤੁਜੇ ਇਸ ਕਦਰ
ਕੇ ਤੁਮ ਮੇਰੀ ਨਮਾਜ਼ ਏ ਫ਼ਜ਼ਲ ਨਾ ਹੋ ਜਾਓ

ਅੱਛਾ ਫਰਜ਼ ਕਰੋ ਕੇ ਮੈਨੇ ਯੇ ਤੁਮਾਰੇ ਲੀਯੇ ਲਿਖਾ ਹੈ

ਮੈਂ ਤੇਰੇ ਇਸ਼ਕ ਮੇਂ ਪੜ ਜਾਊਂ
ਤੂ ਮਿਲੇ ਨਾ ਮੁਜਕੋ
ਮੈਂ ਤੁਜੇ ਦੇਖਨੇ ਕੋ ਤਰਸ ਜਾਊਂ  
ਯੇ  ਜਨ੍ਨਤ ਸੇ ਕਮ ਹੈ ਕਿਆ
ਕੇ ਮੈਂ ਤੇਰੀ ਆਰਜ਼ੂ ਹੀ ਮੇਂ ਮਰ ਜਾਊਂ ||

ਪਿਆਰ ਓਹ ਅਵਸਥਾ ਹੈ ਜਿਥੇ
ਸੂਰਜ ਪੱਛਮ 'ਚ ਚੜ੍ਹਦਾ ਹੈ
ਤੇ ਦੱਖਣ 'ਚ ਜਾ ਛਿਪਦਾ ਹੈ

ਪਿੰਜਰ ਪੂਣੀ ਪੂਣੀ ਕਰ ਛੱਡਿਆ
ਤੇਰੀ ਤ੍ਰਿਸ਼ਨ ਜਗਿਆਸ ਨੇ
ਕੁਰਮਲ ਅੰਗਿਆਰੀ ਜੀਕਣ
ਅਸਾਡੀ ਰੂਹ ਦੀ ਬੁਝੀ ਨਾ ਪਿਆਸ ਵੇ
ਉਂਝ ਤਰਲਾ ਲਿਆ ਨਾ ਕਦੇ ਕਿਸੇ ਦਾ
ਨਾ ਹੀ ਮੰਗੀ ਇਹਨਾ ਹੱਥਾਂ ਖੈਰ ਕਦੇ
ਦੇਹੀ ਨੂੰ ਦੇਂਦਾ ਉਲਾਹਮੜੇ ਜਦ
ਦਿਲ ਚੰਦਰੇ ਨੂੰ ਦੇਈਏ ਧਰਵਾਸ ਵੇ
ਦਾਗੀ ਚੰਨ ਦੇ ਦੇਕੇ ਹਵਾਲੇ
ਸਾਨੂੰ ਇਸ਼ਕ ਸਮਝੌਨਾਇ
ਅਸਾਡੇ ਗਲ਼ 'ਚ ਉੱਗਣ ਥੋਰਾਂ
ਨਾਮ ਤੇਰੇ ਬਿਨਾ ਲਿਆ ਹੋਵੇ ਸਵਾਸ ਜੇ
ਕੁਰਮਲ ਅੰਗਿਆਰੀ ਜੀਕਣ
ਅਸਾਡੀ ਰੂਹ ਦੀ ਬੁਝੀ ਨਾ ਪਿਆਸ ਵੇ

ਜੁਗਾਂ ਤੱਕ ਚੰਨ ਦੀਆਂ ਸੀਤਲ ਰਿਸ਼ਮਾਂ
ਅੱਖਾਂ ਨੂੰ ਸੁਕੂਨ ਦਿੰਦੀਆਂ ਰਹੀਆਂ
ਆਸ਼ਿਕਾਂ ਦਾ ਗਵਾਹ ਬਣਦਾ ਰਿਹਾ
ਭਟਕਿਆਂ ਦਾ ਰਾਹ ਬਣਦਾ ਰਿਹਾ
ਬੱਚਿਆਂ ਦਾ ਮਾਮਾ ਬਣਦਾ ਰਿਹਾ
ਛੋਟੇ ਹੁੰਦੇ ਜਦੋਂ ਮੈਂ ਆਪਣੇ ਬਾਬੇ ਨੂੰ ਟੂਬਲ ਤੇ
ਪੋਣੇ 'ਚ ਬੱਝੀ ਰੋਟੀ ਦੇ ਕੇ ਜਦੋਂ ਹਨੇਰੇ ਹੋਏ
ਘਰ ਨੂੰ ਪਰਤਦਾ ਹੁੰਦਾ ਸੀ
ਤਾਂ ਇਕੱਲੇ ਨੂੰ ਡਰ ਲਗਦਾ ਸੀ
ਚੰਨ ਵਲ ਦੇਖ ਕੇ ਹੌਂਸਲਾ ਹੋ ਜਾਣਾ
ਕੇ ਚੰਨ ਮੈਨੂੰ ਦੇਖ ਰਿਹਾ ਏ
ਚੰਨ ਕਿਸੇ ਜਿਉਂਦੇ ਜਾਗਦੇ ਬੰਦੇ ਵਰਗਾ ਲੱਗਦਾ ਹੁੰਦਾ ਸੀ|

ਸੁੱਟਾਂਗਾ ਮੈਂ ਰਮਜ਼ਾਂ ਉੱਚੀਆਂ ਉੱਚੀਆਂ
ਹੋਇਆ ਵੱਲ ਤਾਂ ਬੋਚ ਲਵੀਂ
ਲਿਖਾਂਗਾ ਮੈਂ  ਨਜ਼ਮਾਂ ਨਵੀਆਂ ਨਵੀਆਂ
ਹੋਇਆ ਝੱਲ ਤਾਂ ਸੋਚ ਲਵੀਂ |

ISHERGRAPHY