ਬੜੀ ਦੂਰ ਬੰਦ ਕਮਰੇ ਦੇ ਰਖਨੇ ਵਿਚ ਪਏ ਦੀਵੇ ਵਿਚੋਂ ਫੁੱਟਦੀ ਲੋਅ ਅਤੇ ਪਸਰਦੇ ਹਨੇਰੇ ਵਿਚਕਾਰ ਇਕ ਦੂਜੇ ਉੱਤੇ ਕਾਬਜ ਹੋਣ ਦੀ ਜੱਦੋ ਜਹਿਦ ਚੱਲ ਰਹੀ ਸੀ | ਇਕ ਪਾਸੇ ਵਿਸ਼ਾਲ ਹਨੇਰਾ ਤੇ ਇਕ ਪਾਸੇ ਮਾਸੂਮ ਤੇ ਨਵ-ਜੰਮੀ ਲੋਅ | ਸ਼ਾਂਤ ਕਮਰੇ ਅੰਦਰ ਚੱਲ ਰਹੇ ਚੁੱਪ ਚਾਪ ਯੁੱਧ ਵਿਚ ਹਨੇਰਾ ਹੌਲੀ ਹੌਲੀ ਪਸਰਦਾ ਗਿਆ | ਲੋਅ ਢਿੱਲੀ ਪੈਣ ਲੱਗੀ  ਤੇ ਆਪਣੇ ਆਪ ਨੂੰ ਘਿਰਿਆ ਹੋਇਆ ਤੇ ਬੇਬੱਸ ਮਹਿਸੂਸ ਕਰਨ ਲੱਗੀ | ਲੋਅ ਦੀ ਮੌਤ ਨਿਸ਼ਚਿੰਤ ਸੀ | ਉਸਨੇ ਉਸਦਾ ਕੱਦ ਘਟਣ ਲੱਗਾ   ( To be Continue )

ਦਿਨ ਢਲ਼ ਚੁੱਕਾ ਸੀ ਤੇ ਜੋਗਾ ਸੁੰਹ ਹੁਣੇ ਹੁਣੇ ਘਰ ਵੜਿਆ | ਸਾਰੀ ਦਿਹਾੜੀ ਦਾ ਥੱਕਾ ਟੁੱਟਾ ਕਹੀ ਇਕ ਖੂੰਜੇ ਰੱਖ ਮੂੰਹ ਹੱਥ ਧੋਣ ਲੱਗਾ | ਜੋਗਾ ਸੁੰਹ ਨੂੰ ਆਉਂਦਾ ਦੇਖ ਸ਼ਿੰਦੋ ਵੀ ਚੌਂਕੇ ਵਲ ਨੂੰ ਹੋ ਤੁਰੀ | ਪਰਨਾ ਲਾਹ ਕੇ ਗੀਠੀ ਉੱਤੇ ਰੱਖ ਦਿੱਤਾ ਤੇ ਆਪ ਦਾਹੜੀ ਨੂੰ ਸਵਾਰਦਾ ਹੋਇਆ ਵੇਹੜੇ ਚ ਡਿੱਠੇ ਮੰਜੇ ਤੇ ਜਾ ਬੈਠਾ |  ਚੁੱਲ੍ਹੇ ਵੱਲ ਘੜੀ ਮੁੜੀ ਬੇਸਬਰੀ ਨਾਲ ਦੇਖਦਾ ਬੋਲਿਆ ' ਜਿਹੜੀ ਪੱਕੀ ਆ ਉਹ ਤਾਂ ਦੇਜਾ | ਸ਼ਿੰਦੋ ਨੇ ਤਵੇ ਤੋਂ ਲੱਥਦੀ ਪਹਿਲੀ ਰੋਟੀ ਥਾਲੀ ਵਿਚ ਰੱਖੀ ਤੇ ਜੋਗਾ ਸੁੰਹ ਅੱਗੇ ਰੱਖਦੀ ਬੋਲੀ ' ਦੁੱਧ ਲਿਆਮਾ ਜਾਂ ਕੱਚੀ ਲੱਸੀ ਕਰਦਾਂ' ਕੱਚੀ ਲੱਸੀ ਕਹਿ ਕੇ ਜੋਗਾ ਰੋਟੀ ਖਾਣ ਲੱਗਾ ਹੀ ਸੀ ਕੇ ਏਨੇ ਨੂੰ ਡਿਓੜੀ ਤੇ ਆਉਂਦੇ ਕਰਮੇ ਨੂੰ ਦੇਖ ਕੇ ਬੋਲਿਆ ' ਆ ਬਈ ਕਰਮੇਆ | ਅੱਗੋਂ ਕਰਮੇ ਨੇ ਮੇਹਣੇ ਭਰੀ ਅਵਾਜ ਵਿਚ ਜਵਾਬ ਦਿੱਤਾ  ' ਜੋਗਾ ਸੇਹਾਂ ਤੂੰ ਬੈਠਾ ਰੋਟੀ ਖਾਈ ਜਾਨਾ ਮੁੰਡਾ ਤੇਰਾ ਸਾਡੀਆਂ ਧੀਆਂ ਨੂੰ ਠੱਠੇ ਕਰੀ ਜਾਂਦਾ | ਜੋਗਾ ਸੁੰਹ ਨੇ ਅੱਧੀ ਖਾਧੀ ਰੋਟੀ ਥਾਲੀ ਵਿਚ ਰੱਖ ਦਿੱਤੀ ਤੇ ਕਰਮੇ ਵੱਲ ਦੇਖਣ ਲੱਗਾ | ਕਰਮਾ ਮੰਜੇ ਦੀ ਪੌਣ ਵੱਲ ਹੱਥ ਜੋੜੀ ਖੜਾ ਫੇਰ ਮਿੰਤ ਭਰੀ ਅਵਾਜ 'ਚ ਬੋਲਿਆ '  ( To be Continue)

ISHERGRAPHY