top of page

Sikh and Gurudwara

ਇਹ ਸਿੱਖ ਨਹੀਂ ਸੰਤ ਨੇ

ਇਹ ਸਿੱਖ ਨਹੀਂ ਸ਼ਰਧਾਲੂ ਨੇ

ਗੁਰੂਦਵਾਰਿਆਂ ਨੂੰ ਚਲਾਉਣ ਵਾਲੇ ਸਿੱਖ ਨਹੀਂ ਰਹੇ , ਉਹ ਹੁਣ ਸੰਤ ਬਣ ਚੁਕੇ ਨੇ (ਬਹੁਤੇ)

ਗੁਰੂਦਵਾਰਿਆਂ ਵਿਚ ਸਿੱਖ ਸੰਗਤ ਨਹੀਂ ਆਉਂਦੀ, ਸ਼ਰਧਾਲੂ ਆਉਂਦੇ ਨੇ (ਬਹੁਤੇ)

ਕੈਨੇਡਾ ਵਿਚ ਮੈਂ ਦੇਖਿਆ ਕੇ ਇਥੇ ਲੋਕ ਸਿਰਫ ਸਰਪ੍ਰਸਤ ਰਹਿਣ ਲਈ ਗੁਰੂਦਵਾਰਿਆਂ ਦੇ ਪ੍ਰਧਾਨ ਤੇ ਕਮੇਟੀਆਂ ਦੇ ਮੈਂਬਰ ਬਣਦੇ ਹਨ | ਇਹਨਾ ਨੂੰ ਗੁਰਬਾਣੀ ਅਤੇ ਧਰਮ ਦਾ ਕੋਈ ਬਹੁਤਾ ਗਿਆਨ ਵੀ ਨਹੀਂ ਤੇ ਜੇ ਇਹਨਾ ਦੀ ਨਿੱਜੀ ਜ਼ਿੰਦਗੀ ਵਿਚ ਝਾਤ ਮਾਰੀਏ ਤਾਂ ਬਹੁਤਿਆਂ ਦੇ ਆਪਣੇ ਨਿਆਣੇ ਮੋਨੇ ਘੋਨੇ ਹਨ (ਮੇਰੇ ਵਰਗੇ ), ਸਿੱਖੀ ਤੋਂ ਕੋਹਾਂ ਦੂਰ ਹਨ ਤੇ ਜਦੋ ਇਹ ਲੋਕ ਕਿਸੇ ਧਾਰਮਿਕ ਮੁੱਦੇ ਉੱਤੇ ਬੋਲਦੇ ਹਨ ਤਾਂ ਅੰਬਰਾਂ ਨੂੰ ਟਾਕੀਆਂ ਲਾਉਂਦੇ ਨੇ |

ਇਹ ਲੋਕ ਚੌਧਰ ਦੇ ਭੁੱਖੇ ਹਨ | ਇਹ ਲੋਕ ਸਿੱਖੀ ਅਸੂਲਾਂ ਅਤੇ ਰਹਿਤ ਮੁਤਾਬਿਕ ਨਹੀਂ ਜਿਉਣਾ ਚਾਹੁੰਦੇ ਸਗੋਂ ਸਿੱਖੀ ਨੂੰ ਆਪਣੀ ਸੋਚ ਅਤੇ ਇੱਛਾ ਮੁਤਾਬਿਕ ਢਾਲ ਕੇ ਸਿੱਖ ਬਣਨਾ ਚਾਹੁੰਦੇ ਹਨ |

ਮੈਂ ਇਥੇ ਰੈਹ ਕੇ ਦੇਖਿਆ ਹੈ ਕੇ ਬਹੁਤੇ ਲੋਕਾਂ ਨੇ ਮਾੜੇ ਕੰਮ ਕਰ ਕਰ ਕੇ ਆਪਣੇ ਕੋਠੇ ਦਾਣਿਆਂ ਨਾਲ ਭਰ ਲਏ ਤੇ ਹੁਣ ਉਹ ਵੱਡੇ ਵੱਡੇ ਦਾਹੜੇ ਰੱਖ ਕੇ ਤੇ ਚਿੱਟੇ ਕੱਪੜੇ ਪਾ ਕੇ ਕਿਰਤੀ ਸਿੱਖਾਂ ਨੂੰ ਗਿਆਨ ਵੰਡ ਰਹੇ ਨੇ |

ਕੁਜ ਪੜਚੋਲ ਕਰਨ ਤੋਂ ਬਾਅਦ ਮੈਂ ਇਹ ਅਨੁਭਵ ਕੀਤਾ ਕੇ ਜਿਵੇਂ ਗੋਰੇ ਲੋਕਾਂ ਨੇ ਆਪਣੇ ਉੱਠਣ ਬੈਠਣ ਅਤੇ ਸਮਾਜ ਵਿਚ ਸਰਪ੍ਰਸਤ ਰਹਿਣ ਲਈ ਕਈ ਕਲੱਬ ਬਣਾਏ ਹਨ ਸਾਡੇ ਪੰਜਾਬੀ ਲੋਕਾਂ ਨੇ ਆਪਣੇ ਆਪ ਨੂੰ ਮਸ਼ਰੂਫ ਰੱਖਣ ਅਤੇ ਸਰਕਾਰੇ ਦਰਬਾਰੇ ਸਰਪ੍ਰਸਤ ਰਹਿਣ ਲਈ ਗੁਰੂਦਵਾਰੇ ਖੋਲ੍ਹੇ ਹਨ |

ਇਥੇ ਗੁਰੂਦਵਾਰੇ ਲੋਕ ਏਦਾਂ ਖੋਲਦੇ ਹਨ ਜਿੱਦਾਂ ਮੈਕਡੋਨਲਡਜ਼ ਵਾਲੇ ਫ੍ਰੈਂਚਾਈਸਾਂ ਖੋਲਦੇ ਹਨ | ਇਥੇ ਲੋਕ ਗੁਰੁਦਵਾਰੇ ਨੂੰ ਗੁਰੂ ਦਾ ਦਵਾਰ ਨਹੀਂ ਸਗੋਂ ਵਪਾਰ ਦਾ ਜਰੀਆ ਸਮਝਦੇ ਹਨ | ਵਿਆਹ ਸ਼ਾਦੀਆਂ ਅਤੇ ਭੋਗਾਂ ਦੀ ਅਡਵਾਂਸ ਬੁਕਿੰਗ ਹੁੰਦੀ ਹੈ | ਸਪੋਨਸੋਰਸ਼ਿਪ ਲੈਟਰਾਂ ਵੇਚਦੇ ਨੇ | ਨਕਲੀ ਰਾਗੀ ਢਾਡੀਆਂ ਨੂੰ ਵੀਜ਼ੇ ਦਵਾਉਂਦੇ ਹਨ | (ਕਈ) ਜਦੋਂ ਕੋਈ ਗੁਰੂਦਵਾਰਾ ਚੱਲ ਪਵੇ ਤਾਂ ਫੇਰ ਇਹ ਇਕ ਹੋਰ ਗੁਰੂਦਵਾਰਾ ਖੋਲਦੇ ਨੇ ਤਾਂ ਕੇ ਜ਼ਿਆਦਾ ਤੋਂ ਜ਼ਿਆਦਾ ਗਾਹਕ ਭੁਗਤਾਏ ਜਾਣ | ਪਤਾ ਨਹੀਂ ਸਾਨੂ ਬਾਣੀ ਦੇ ਅਰਥ ਕਰਕੇ ਦੱਸਣ ਵਾਲੇ ਭਾਈ ਸਾਹਿਬ ਸੰਤ ਕਦੋਂ ਹੋ ਗਏ | ਇੰਜ ਲੱਗਦਾ ਜਿਵੇਂ ਮਹੰਤ ਹੀ ਸੰਤ ਹੋ ਗਏ |

ਖੈਰ

ਹੁਣ ਮੈਂ ਦੱਸਦਾ ਹਾਂ ਕੇ ਮੈਂ ਸਿੱਖ ਸੰਗਤ ਨੂੰ ਸ਼ਰਧਾਲੂ ਕਿਉਂ ਕਿਹਾ

ਮੈਂ ਨਿੱਜੀ ਤੌਰ ਤੇ ਦੇਖਿਆ ਕੇ ਇਕ ਗੁਰੁਦਵਾਰੇ ਵਿਚ ਗੁਰੂ ਸਾਹਿਬ ਦੀ ਘੋਰ ਬੇਅਦਬੀ ਹੁੰਦੀ ਹੈ | ਲੋਕ ਗੁਰੂ ਦੀ ਹਜ਼ੂਰੀ ਵਿਚ ਬੈਠ ਕੇ ਪੰਜਾਬ ਦੀ ਸਿਆਸਤ ਦੀਆਂ ਗੱਲਾਂ ਕਰਦੇ ਹਨ ਤੇ ਉੱਚੀ ਉੱਚੀ ਗਾਲਾਂ ਕਢਦੇ ਹਨ | ਮੋਟੇ ਮੋਟੇ ਢਿਡਾਂ ਵਾਲੇ ਬਾਬੇ ਜਨਾਨੀਆਂ ਤਾੜਦੇ ਨੇ | ਅਸਿਧੇ ਤਰੀਕੇ ਨਾਲ ਔਰਤਾਂ ਦਾ ਸ਼ੋਸ਼ਣ ਵੀ ਕਰਦੇ ਨੇ |

ਇਸ ਬਾਰੇ ਮੈਂ ਉਸ ਗੁਰੁਦਵਾਰੇ ਦੇ ਕੁਜ ਮੋਹਤਬਰਾਂ ਤੋਂ ਪਤਾ ਕੀਤਾ ਤੇ ਪਤਾ ਲੱਗਾ ਕੇ ਇਸ ਚੀਜ਼ ਦਾ ਕੋਈ ਹੱਲ ਨਹੀਂ ਕਿਉਂਕਿ ਠਰਕੀ ਬਾਬੇ ਗੁਰਦਵਾਰਿਆਂ ਦੇ ਟ੍ਰਸਟੀ ਹਨ ਤੇ ਓਹਨਾ ਦਾ ਗੁਰੂਦਵਾਰਿਆਂ ਉੱਤੇ ਪੂਰਾ ਕਬਜਾ ਹੈ |

ਜਦੋਂ ਮੈਂ ਇਸ ਮੁੱਦੇ ਉੱਤੇ ਆਪਣੇ ਕੁਜ ਨਜ਼ਦੀਕੀ ਸੱਜਣਾ ਨਾਲ ਵਿਚਾਰ ਕੀਤਾ ਤੇ ਓਹਨਾ ਦਾ ਓਹੀ ਇਕ ਜਵਾਬ ਸੀ ਕੇ ਅਸੀਂ ਕਿਸੇ ਤੋਂ ਕੀ ਲੈਣਾ ਅਸੀਂ ਤਾਂ ਗੁਰੁਦਵਾਰੇ ਵਿੱਚ ਗੁਰੂ ਕਰਕੇ ਆਉਂਦੇ ਹਾਂ ਤੇ ਮੱਥਾ ਟੇਕ ਕੇ ਸਿੱਧਾ ਵਾਪਿਸ ਆ ਜਾਨੇ ਹਾਂ ਵਗੈਰਾ ਵਗੈਰਾ ...

ਓ ਭਾਈ ਤੁਸੀਂ ਸਿੱਖ ਨਹੀਂ ਰਹੇ ਸ਼ਰਧਾਲੂ ਬਣ ਚੁੱਕੇ ਹੋ | ਤੁਸੀਂ ਸਿੱਖਣਾ ਬੰਦ ਕਰ ਦਿੱਤਾ ਅਤੇ ਸ਼ਰਧਾ ਰੱਖ ਲਈ | ਗੁਰੁਦਵਾਰੇ ਆਉਂਦੇ ਹੋ, ਮੱਥਾ ਟੇਕਦੇ ਹੋ , ਬਾਬੇ ਕੋਲੋਂ ਕੜ੍ਹਾਹ ਲੈ ਕੇ ਪੰਜ ਮਿੰਟ ਬੈਠਦੇ ਹੋ, ਫੇਰ ਤੋਹਾਨੂ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਸੁਸਤੀ ਜਿਹੀ ਪੈਣ ਲੱਗਦੀ ਹੈ | ਕੰਨਾਂ ਵਿੱਚ ਬਾਣੀ ਪੈਂਦੀ ਹੈ ਪਰ ਦਿਮਾਗ ਤੱਕ ਨਹੀਂ ਪਹੁੰਚਦੀ | ਫੇਰ ਤੁਸੀਂ ਉੱਠ ਕੇ ਘਰ ਆ ਜਾਨੇ ਹੋ ਜਾਂ ਕਿਸੇ ਹੋਰ ਕੰਮ ਚਲੇ ਜਾਨੇ ਓ | ਇਹੋ ਪਰਕਿਰਿਆ ਤੁਸੀਂ ਹਰ ਰੋਜ਼ ਦਹਰੋਂਦੇ ਹੋ | ਤੁਸੀਂ ਸ਼ਰਧਾਲੂ ਬਣ ਚੁੱਕੇ ਹੋ | ਗੁਰੁਦਵਾਰੇ ਜਾਣਾ ਚਾਹੀਦਾ ਹੈ ਪਰ ਸ਼ਧਰਧਾਲੂ ਬਣਕੇ ਨਹੀਂ, ਸਿੱਖ ਬਣਕੇ | ਸਿੱਖਣਾ ਤਾਂ ਤੁਸੀਂ ਬੰਦ ਕਰ ਦਿੱਤਾ ਹੈ | ਗੁਰੂ ਸਾਹਿਬ ਨੂੰ ਨਾ ਤਾਂ ਤੋਹਾਡੇ ਦੋ ਡਾਲਰ ਚਾਹੀਦੇ ਨੇ, ਨਾਂ ਹੀ ਗੁਰੂ ਸਾਹਿਬ ਨੂੰ ਤੁਹਾਡਾ ਮੱਥਾ ਚਾਹੀਦਾ ਹੈ | ਗੁਰੂ ਸਾਹਿਬ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ ਤੇ ਅਮਲ ਚ ਲਿਆਉਣਾ ਹੈ |

ਤੁਹਾਡਾ ਗੁਰੂ ਅੱਗੇ ਸਿਰ ਢੱਕਣਾ , ਮੱਥਾ ਟੇਕਣਾ ਅਦਬ ਅਤੇ ਸਤਕਾਰ ਦਾ ਪ੍ਰਗਟਾਵਾ ਤਾਂ ਹੋ ਸਕਦਾ ਹੈ ਪਰ ਇਹ ਸਭ ਤੁਹਾਨੂੰ ਸਿੱਖ ਨਹੀਂ ਬਣਾਉਂਦਾ | ਐਤਵਾਰ ਨੂੰ ਨਹਾ ਧੋ ਕੇ ਤਿਆਰ ਹੋ ਕੇ ਮੱਥਾ ਟੇਕ ਆਉਣਾ ਤੋਹਾਡੇ ਮਨ ਨੂੰ ਕੁਜ ਚਿਰ ਵਾਸਤੇ ਸ਼ਾਂਤੀ ਦਾ ਦਿੰਦਾ ਹੋਵੇਗਾ ਪਰ ਮੱਤ ਉੱਚੀ ਨਹੀਂ ਕਰੇਗਾ | ਇਹ ਗੱਲ ਪੱਥਰ ਤੇ ਲਕੀਰ ਹੈ ਕੇ ਸਿੱਖ ਬਣਨ ਲਈ ਸਿੱਖਣਾ ਤਾਂ ਪੈਣਾ ਹੀ ਹੈ |

ਮੈਨੂੰ ਪਤਾ ਹੈ ਕੇ ਤੁਸੀਂ ਮੇਰੀ ਗੱਲ ਨਾਲ ਸੁਭਾਵਿਕ ਤੌਰ ਤੇ ਸਹਿਮਤ ਤਾਂ ਹੋ ਜਾਵੋਗੇ ਪਰ ਕਰੋਗੇ ਓਹੀ ਹੋ ਤੁਸੀਂ ਹਮੇਸ਼ਾ ਤੋਂ ਕਰਦੇ ਆ ਰਹੇ ਹੋ |

ਸ਼ਰਧਾ ਨੂੰ ਲਾਹਮਬੇ ਰੱਖ ਕੇ ਸਿੱਖਣ ਦੀ ਕੋਸ਼ਿਸ਼ ਕਰੋ |

✍️ ਈਸ਼ਰ ਸਿੰਘ


bottom of page